Saturday, November 27, 2010

ਪੰਜ ਸੱਤ ਜਿਹੇ ਯਾਰ ਅਸੀਂ

ਪੰਜ ਸੱਤ ਜਿਹੇ ਯਾਰ ਅਸੀਂ
ਮਿਲ ਮੇਹਫਿਲ ਜੇਹੀ ਸੀ ਲਾ ਬੈਠੇ
ਕੁਛ ਕੰਮ ਕਾਜੀ ਕੁਛ ਵੇਹਲੇ ਸੀ
ਸਬ ਦਿਲ ਦਾ ਹਾਲ ਸੁਨਾ ਬੈਠੇ

ਅੰਖਾਂ ਵਿਚ ਸਬਦੀ ਹੰਝੂ ਸੀ
ਚੇਹਰੇ ਤੇ ਹਾਸਾ ਦਸਦੇ ਦੀ
ਕੁਛ ਭੱਜ ਲੌ ਫੜ੍ਲੋ ਕਰਦੇ ਸੀ
ਕੁਛ ਸਫ਼ਰ ਆਪਣਾ ਮੁਕਾ ਬੈਠਾ

ਪੰਜ ਸੱਤ ਜਿਹੇ ਯਾਰ ਅਸੀਂ
ਮਿਲ ਮੇਹਫਿਲ ਜੇਹੀ ਸੀ ਲਾ ਬੈਠੇ

ਕੁਛ ਲਿਖਣ ਗਾਉਣ ਦੇ ਸ਼ੋੰਕੀ ਸੀ
ਕੁਛ ਦਿਲ ਦੀਆਂ ਗੱਲਾਂ ਕਰਦੇ ਸੀ
ਜੱਦ ਹੋੰਕਾ ਲਿਆ ਪਿਆਰ ਦਾ ਸਬਨੇ
ਅਸੀਂ ਗੀਤਾਂ ਦੀ ਮੇਹਫਿਲ ਲਾ ਬੈਠੇ

ਸਾਨੂੰ ਯਾਰਾ ਤੇ ਆਪਣੇ ਮਾਨ ਬੜਾ
ਸਾਨੂੰ ਹੋਰ ਕਿਸੇ ਦੀ ਲੋੜ ਨਹੀਂ
ਲੋਕੀ ਥਾਂ ਥਾਂ ਲਭਦੇ ਫਿਰਦੇ ਰੱਬ ਨੂੰ
ਅਸੀਂ ਯਾਰ ਨੂੰ ਰੱਬ ਬਣਾ ਬੈਠੇ

ਪੰਜ ਸੱਤ ਜਿਹੇ ਯਾਰ ਅਸੀਂ
ਮਿਲ ਮੇਹਫਿਲ ਜੇਹੀ ਸੀ ਲਾ ਬੈਠੇ

ਸਾਨੂੰ ਦੇਣ ਲੇਣ ਦਾ ਸ਼ੋਂਕ ਨਹੀਂ
ਅਸੀਂ ਰੱਬ ਦੀਆਂ ਰਮਜਾਂ ਵਿਚ ਰਾਜ਼ੀ ਹਾਂ
ਓਹਨਾ ਹੱਸ ਕੇ ਕੀਤਾ ਸਵਾਲ ਸਾਨੂੰ
ਅਸੀਂ ਜਿੰਦ ਨਾਮ ਤੇ ਓਹਦੇ ਲਾ ਬੈਠੇ

ਅਸੀਂ ਰਖਦੇ ਦਿਲ ਤੇ ਦਿਮਾਗ ਦੋਵੇਂ
ਦਿਲ ਦੀਆਂ ਗੱਲਾਂ ਚ ਦਿਮਾਗ ਪਰ ਲਾਉਂਦੇ ਨਹੀਂ
ਓਹਨਾ ਰਖਿਆ ਮੁਕ਼ਾਬਲਾ ਅਮਿਤ ਜਿੱਤ ਹਾਰ ਦਾ ਸੀ
ਅਸੀਂ ਸਬ ਜਾਨ ਕੇ ਆਪਣਾ ਗਵਾ ਬੈਠੇ

ਪੰਜ ਸੱਤ ਜਿਹੇ ਯਾਰ ਅਸੀਂ
ਮਿਲ ਮੇਹਫਿਲ ਜੇਹੀ ਸੀ ਲਾ ਬੈਠੇ

                 CR AMIT
                 SHAHER LUDHIANA

No comments:

Post a Comment