Saturday, November 27, 2010

ਕੁਛ ਦਿਨ ਹੋਏ....!!!

ਕੁਛ ਦਿਨ ਹੋਏ ਓਹ ਚੁਪ ਚਾਪ ਹੋਇਆ.... 
ਕੁਛ ਤੇ ਓਹਨੁ ਜਰੂਰ ਹੋਇਆ ਹੋਣਾ !
ਮਿੱਟੀ ਵਾਂਗੂ ਮਿੱਟੀ ਵਿਚ ਰੁਲਦਾ ਓਹ ਜਾ ਰਿਹਾ....
ਕੋਈ ਤਾ ਓਹਦਾ ਕਸੂਰ ਹੋਇਆ ਹੋਣਾ !
ਚਡ ਸਬ ਕੁਛ ਹੁਣ ਓਹ ਰਹੇ ਕੱਲਾ ਕੱਲਾ....
ਕੋਈ ਆਪਣਾ ਓਹਦਾ ਵੀ ਕਦੇ ਦੂਰ ਹੋਇਆ ਹੋਣਾ !
ਫਿਰੇ ਹੁਣ ਹੋ ਕੇ ਓਹ ਮਸਤਾਂ ਦੇ ਵਾਂਗੂ....
ਕੋਈ ਤਾ ਓਹਦਾ ਹਜੂਰ ਹੋਇਆ ਹੋਣਾ !
ਸ਼ਹਿਰ ਤੇਰੇ ਰਕੀਬਾਂ ਓਹਨੁ ਸੂਲੀ ਉੱਤੇ ਟੰਗਿਆ....
ਸ਼ਹਿਰ ਤੇਰੇ ਦਾ ਏਹੋ ਦਸਤੂਰ ਹੋਇਆ ਹੋਣਾ !
ਓਹ ਟੁੱਟ ਤਾ ਗਿਆ ਸੀ ਬੜੀ ਦੇਰ ਪਹਿਲਾਂ....
ਹੁਣ ਤਾਂਹੀ ਤਾ ਓਹ ਚੂਰ ਚੂਰ ਹੋਇਆ ਹੋਣਾ !
ਨਾ ਰੋਵੇ ਨਾ ਹੱਸੇ ਨਾ ਦਿਲ ਦੀਆਂ ਦਸੇ ....
ਹਰ ਫੈਸਲਾ ਤੇਰਾ ਓਹਨੁ ਮੰਜੂਰ ਹੋਇਆ ਹੋਣਾ !
ਹੈਗੇ ਹਥ ਪੈਰ ਪੱਲੇ ਕਰੇ ਨਾ ਪਰ ਕੋਈ ਹੀਲਾ....
ਦਿਲ ਹਥੋਂ ਓਹ ਮਜਬੂਰ ਹੋਇਆ ਹੋਣਾ !
ਇਸ਼ਕ਼ ਵਿਚ ਹੋਇਆ ਓਹ ਬੜਾ ਬਦਨਾਮ....
ਯਾਰੀ ਕਿਸੇ ਦੀ ਲਈ ਓਹ ਮਸ਼ਹੂਰ ਹੋਇਆ ਹੋਣਾ !
ਰੱਬ ਨੂ ਧਿਆਵੇ ਨਾਮ ਯਾਰ ਦਾ ਓਹ ਲੈ ਕੇ....
ਨਾਮ ਤੇਰੇ ਦਾ ਓਹਨੁ ਸਰੂਰ ਹੋਇਆ ਹੋਣਾ !
ਕੁਛ ਦਿਨ ਹੋਏ ਓਹ ਚੁਪ ਚਾਪ ਹੋਇਆ ....
ਕੁਛ ਤਾ ਓਹਨੁ ਜਰੂਰ ਹੋਇਆ ਹੋਣਾ !
                       
                           CR AMIT
                           SHAHER LUDHIANA
 
 

No comments:

Post a Comment