ਤੇਨੂੰ ਯਾਦ ਕੀਤਾ ਫੇਰ ਕੁਛ ਫਰਿਆਦ ਕੀਤੀ...
ਰਖ ਤਸਵੀਰ ਸਾਮਨੇ ਤੇਰੀ ਮੈਂ ਕੁਛ ਗਲ ਬਾਤ ਕੀਤੀ !
ਨਸ਼ਾ ਅੱਜ ਵੀ ਹੈ ਮੈਨੋੰ ਤੇ ਥੋੜਾ ਜਿਹਾ ਹੈ ਸਰੂਰ...
ਮੁੱਦਤਾਂ ਹੋਈਆਂ ਤੇਰੇ ਨੈਣਾ ਚੋਂ ਮੈਂ ਸ਼ਰਾਬ ਪੀਤੀ !
ਲਖ ਸ਼ੁਕਰਾਨਾ ਤੇਰੇ ਉਸ ਸੁਪਨੇ ਦਾ ...
ਜਿਹਦੇ ਵਿਚ ਤੇਰੇ ਨਾਲ ਮੈਂ ਮੁਲਾਕ਼ਾਤ ਕੀਤੀ!
ਰੁਕ ਗਿਆ ਚਲਦਾ ਚਲਦਾ ਮੈਂ ਓਹਨਾ ਰਾਹਾਂ ਤੇ...
ਲੈ ਕੇ ਨਾਮ ਤੇਰਾ ਕਿਸੇ ਨੇ ਮੈਨੂੰ ਆਵਾਜ਼ ਦਿੱਤੀ !
ਲੈ ਕੇ ਬਹਾਨਾ ਅਮਿਤ ਇਕ ਨਵੇਂ ਗੀਤ ਦਾ ...
ਸੁਨਾ ਆਇਆ ਦੋਸਤਾ ਨੂੰ ਮੈਂ ਅੱਜ ਆਪ ਬੀਤੀ !
ਤੇਨੂੰ ਯਾਦ ਕੀਤਾ ਫੇਰ ਕੁਛ ਫਰਿਆਦ ਕੀਤੀ...
ਰਖ ਤਸਵੀਰ ਸਾਮਨੇ ਤੇਰੀ ਮੈਂ ਕੁਛ ਗਲ ਬਾਤ ਕੀਤੀ !
CR AMIT
SHAHER LUDHIANA
No comments:
Post a Comment