Monday, November 29, 2010

ਕੀ ਕਰਾਂ ...?

ਘੜੀ ਘੜੀ ਜੇ ਆਵੇ ਤੇਰਾ ਖਿਆਲ ਤੇ ਕੀ ਕਰਾਂ ?
ਪੁਛਣਾ ਜੇ ਮੈਂ ਚਾਵਾਂ ਤੇਰਾ ਹਾਲ ਤੇ ਕੀ ਕਰਾਂ ?
ਬੈਠਾ ਹੋਵਾਂ ਜੱਦ ਕਦੇ ਯਾਰਾ ਦੋਸਤਾਂ ਦੇ ਨਾਲ
ਪੁਛ ਲਵੇ ਕੋਈ ਤੇਰੇ ਬਾਰੇ ਸਵਾਲ ਤੇ ਕੀ ਕਰਾਂ ?
ਜੱਦ ਕਿਤੇ ਹੋਵੇ ਪਰੀਆਂ ਦੀ ਗਲ
ਦੇ ਦਵੇ ਕੋਈ ਤੇਰੀ ਮਿਸਾਲ ਤੇ ਕੀ ਕਰਾਂ ?
ਲਿਖਣ ਬੈਠਾਂ ਜੱਦ ਕਦੇ ਮੈਂ ਤੇਰੇ ਬਾਰੇ
ਗੀਤਾਂ ਮੇਰੀਆਂ ਵਿਚ ਆਵੇ ਸੁਰ ਤਾਲ ਤੇ  ਕੀ ਕਰਾਂ ?
ਹਥ ਜੋੜਾਂ ਤੇ ਕਰਾਂ ਜੱਦ ਮੈਂ ਰੱਬ ਨੂੰ ਯਾਦ
ਮੁਖ ਤੇਰਾ ਸਾਮਣੇ ਆਵੇ ਗੋਰਾ ਗੁਲਾਲ ਤੇ ਕੀ ਕਰਾਂ ?
ਕੀ ਕਰਾਂ ...? ਕੀ ਕਰਾਂ...? ਕੀ ਕਰਾਂ...?
                       CR AMIT
                       LUDHIANA

No comments:

Post a Comment