ਦਿਲਾਂ ਦਾ ਦਿਲਾਂ ਨਾ ਕਦੋਂ ਵੈਰ ਹੋ ਗਿਆ
ਅਪਣਿਆ ਲਈ ਮੈਂ ਕਦੋਂ ਗੈਰ ਹੋ ਗਿਆ
ਨੀ ਮੈਨੂੰ ਪਤਾ ਵੀ ਨਾ ਲੱਗਿਆ
ਗੱਲਾਂ ਜੋ ਸੀ ਮੇਰੀਆਂ ਮਿਠੀਆਂ ਕਦੇ
ਕਹਿਣਾ ਕੁਛ ਵੀ ਮੇਰਾ ਕਦੋ ਜਹਿਰ ਹੋ ਗਿਆ
ਨੀ ਮੈਨੂੰ ਪਤਾ ਵੀ ਨਾ ਲੱਗਿਆ
ਪਿੰਡ ਸਾਡੇ ਵਿਚ ਜੋ ਸੀ ਵਗਦੀਆਂ ਹਵਾਵਾਂ
ਝੋੰਕਾ ਓਹ ਹਵਾ ਦਾ ਬਣ ਝਕੜ ਕਦੋ ਕਹਿਰ ਹੋ ਗਿਆ
ਨੀ ਮੈਨੂੰ ਪਤਾ ਵੀ ਨਾ ਲੱਗਿਆ
ਬਾਲ ਕੇ ਮੈਂ ਬੈਠਾ ਸੀ ਧੂਣੀ ਯਾਦਾਂ ਵਾਲੀ ਓਹਦੀ
ਸਮਾਂ ਰਾਤ ਦਾ ਕਦੋ ਸਿਖਰ ਦੁਪਹਿਰ ਹੋ ਗਿਆ
ਨੀ ਮੈਨੂੰ ਪਤਾ ਵੀ ਨਾ ਲੱਗਿਆ
ਲੰਘਿਆ ਸੀ ਜਾਂਦਾ ਮੈਂ ਆਪਣੇ ਵਿਚ ਖਿਆਲਾਂ
ਦਰ ਤੇਰੇ ਉੱਤੇ ਘੜੀ ਦੋ ਘੜੀ ਨੂੰ ਕਦੋਂ ਠੇਹਿਰ ਹੋ ਗਿਆ
ਨੀ ਮੈਨੂੰ ਪਤਾ ਵੀ ਨਾ ਲੱਗਿਆ
CR AMIT
SEVEN ELEVEN KREATIONS
No comments:
Post a Comment