ਨਾ ਰਿਹਾ ਕੋਈ ਵਾਦਾ..ਨਾ ਕੁਛ ਨਿਭਾਉਣ ਦੀ ਕ਼ਸਕ
ਨਾ ਰਿਹਾ ਕੁਛ ਯਾਦ.. ਨਾ ਕੁਛ ਭੁਲਾਉਣ ਦੀ ਕ਼ਸਕ
ਜਿੰਦ ਲੰਘ ਜਾਣੀ ਪਲ ਪਲ ਕਰਕੇ..
ਉਡੀਕਦੇ ਹਾਂ ਤੇਨੁ ਕਲ ਅੱਜ..ਅੱਜ ਕਲ ਕਰਕੇ
ਤੇਰੇ ਜਾਣ ਪਿਛੋਂ ਯਾਰਾ ਸਾਨੂ ਕੁਛ ਵੀ ਨਾ ਹੋਸ਼
ਨਾ ਗ੍ਹਮ ਕਿਸੇ ਦੇ ਜਾਣ ਦਾ ...ਨਾ ਕਿਸੇ ਦੇ ਆਉਣ ਸੀ ਕ਼ਸਕ
ਸੱਬ ਆਪੋ ਆਪਨੇ ਰਾਹਾਂ ਨੂ ਪੈ ਗਏ
ਅਸੀਂ ਉਸੇ ਮੋੜ ਤੇ ਖੜੇ..ਖੜੇ ਕੱਲੇ ਰਹਿ ਗਏ
ਹੌਲੀ ਹੌਲੀ ਕਰ ਸਬ ਕੁਛ ਮੁੱਕਿਆ.
ਪਾਣੀ ਹੰਜੂਆਂ ਦਾ ਮੇਰੇ ਜਿਵੇਂ ਹੁਣ ਸੁੱਕਿਆ
ਨਾ ਰਿਹਾ ਕੋਈ ਏਹਸਾਸ..ਨਾ ਕੁਛ ਜਤਾਉਣ ਦੀ ਕ਼ਸਕ
ਨਾ ਰਿਹਾ ਕੋਈ ਵਾਦਾ..ਨਾ ਕੁਛ ਨਿਭਾਉਣ ਦੀ ਕ਼ਸਕ
ਨਾ ਰਿਹਾ ਕੁਛ ਯਾਦ.. ਨਾ ਕੁਛ ਭੁਲਾਉਣ ਦੀ ਕ਼ਸਕ
ਜਿਸ ਦਿਨ ਦਾ ਤੂੰ ਭੁਲਾਇਆ ਸਾਨੂ ਯਾਰਾ
ਉਸ ਦਿਨ ਦਾ ਤੂੰ ਰੁਲਾਇਆ ਸਾਨੂ ਯਾਰਾ
ਪਿਆਰ ਤੇਰੇ ਲਈ ਦਿੱਤਾ ਸਬ ਕੁਛ ਅਸੀਂ ਵਾਰ
ਜਿੱਤ ਗਈ ਤੂੰ ...ਗਏ ਅਸੀਂ ਹਾਰ
ਨਾ ਗ੍ਹ੍ਮ ਹਾਰ ਜਾਂ ਦਾ..ਨਾ ਜਿੱਤ ਜਾਂ ਦੀ ਕਸਕ
ਸਿਰਨਾਵਾਂ ਤੇਰਾ ਲਭਦਾ ਰਹਾਂ
ਗੀਤਾਂ ਵਿਚ ਤੇਰੇ ਬਾਰੇ ਦਸਦਾ ਰਹਾਂ
ਕੇਹੜੀ ਗੱਲੋਂ ਯਾਰਾਂ ਇੰਨਾ ਹੋਇਆ ਮਜਬੂਰ
ਝੱਡ ਕੇ ਸਾਨੂ ਜਦੋਂ ਦਾ ਹੋਇਆ ਸਾਥੋਂ ਦੂਰ
ਨਾ ਉਡੀਕਦੇ ਹਾਂ ਕਿਸੇ ਨੂੰ..ਨਾ ਅਮਿਤ ਕਿਸੇ ਨੂ ਗੱਲ ਲਾਉਣ ਦੀ ਕਸਕ
ਨਾ ਰਿਹਾ ਕੋਈ ਵਾਦਾ..ਨਾ ਕੁਛ ਨਿਭਾਉਣ ਦੀ ਕ਼ਸਕ
ਨਾ ਰਿਹਾ ਕੁਛ ਯਾਦ.. ਨਾ ਕੁਛ ਭੁਲਾਉਣ ਦੀ ਕ਼ਸਕ
CR AMIT
SEVEN ELEVEN KREATIONS
No comments:
Post a Comment